ਇਹ ਪੈਕ ਮਾਈਕ੍ਰੋ ਐਗਰੇਸ਼ਨ (ਨਿਰਾਦਰ) ਬਾਰੇ ਗੱਲ ਕਰਨ ਅਤੇ ਉਹਨਾਂ ਦੇ ਜਵਾਬ ਦੇਣ ਦੇ ਤਰੀਕੇ ਸਿੱਖਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ ਸਰੋਤ ਹੈ। ਖਾਸ ਤੌਰ 'ਤੇ, ਅਸੀਂ ਮਾਤਾ-ਪਿਤਾ ਅਤੇ ਦਾਦਾ-ਦਾਦੀ, ਨਾਨਾ-ਨਾਨੀ ਨੂੰ ਆਪਣੇ ਬੱਚਿਆਂ ਦੀ ਮਦਦ ਕਰਨ ਲਈ ਢੰਗ ਦੇਣ ਦੀ ਉਮੀਦ ਕਰਦੇ ਹਾਂ, ਜਦੋਂ ਉਹ ਨਿਰਾਦਰ ਦਾ ਸਾਹਮਣਾ ਕਰਦੇ ਹਨ ਅਤੇ ਨਸਲਵਾਦ ਪ੍ਰਤੀ ਜਵਾਬ ਦੇਣ ਦੇ ਮਹੱਤਵ ਨੂੰ ਸਮਝਦੇ ਹਨ।
ਇਹ ਪੈਕ ਪ੍ਰਦਾਨ ਕਰਦਾ ਹੈ: ਮਾਈਕ੍ਰੋ ਐਗਰੇਸ਼ਨ (ਨਿਰਾਦਰ) ਦੀਆਂ ਉਦਾਹਰਣਾਂ, ਇਸ ਗੱਲ ਦੀ ਵਿਆਖਿਆ ਕਿ ਉਹ ਕਿਉਂ ਦੁਖਦਾਈ ਹੋ ਸਕਦਾ ਹੈ, ਜਵਾਬ ਕਿਵੇਂ ਦੇਣਾ ਹੈ ਬਾਰੇ ਸੁਝਾਅ, ਅਤੇ ਗਲਬਾਤ ਕਰਨ ਵਾਲੇ ਸਵਾਲ।
ਇਸ ਪੈਕ ਦੀ ਵਰਤੋਂ ਉਦੋਂ ਕੀਤੀ ਜਾ ਸਕਦੀ ਹੈ ਜਦੋਂ ਤੁਹਾਡੇ ਕਿਸੇ ਜਾਣਕਾਰ ਵਿਅਕਤੀ ਨੂੰ ਮਾਈਕ੍ਰੋ ਐਗਰੇਸ਼ਨ (ਨਿਰਾਦਰ) ਦਾ ਤਜਰਬਾ ਹੁੰਦਾ ਹੈ, ਜਾਂ ਹੋਰ ਕਿਸੇ ਵੀ ਸਮੇਂ। ਜਦੋਂ ਨਿਰਾਦਰ ਹੁੰਦਾ ਹੈ ਤਾਂ ਅਸੀਂ ਜਵਾਬ ਦੇ ਕੇ ਨਸਲਵਾਦ ਦਾ ਸਾਹਮਣਾ ਕਰ ਸਕਦੇ ਹਾਂ, ਪਰ ਸਾਡੇ ਰੋਜ਼ਾਨਾ ਜੀਵਨ ਵਿੱਚ ਇਸ ਬਾਰੇ ਗਲਬਾਤ ਕਰਨਾ ਵੀ ਅਹਿਮ ਹੈ। ਅਸੀਂ ਤੁਹਾਨੂੰ ਇਹਨਾਂ ਕਾਰਡਾਂ ਨੂੰ ਕਿਸੇ ਅਜ਼ੀਜ਼ ਨਾਲ ਪੜ੍ਹਨ ਅਤੇ ਇਸ ਬਾਰੇ ਗਲਬਾਤ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਕਿ ਕੀ ਤੁਸੀਂ ਕਾਰਡਾਂ ਵਾਂਗ ਮਾਈਕ੍ਰੋ ਐਗਰੇਸ਼ਨਾਂ ਦਾ ਤਜਰਬਾ ਕੀਤਾ ਹੈ। ਫਿਰ, ਤਜਰਬੇ ਬਾਰੇ ਹੋਰ ਗੱਲ ਕਰਨ ਲਈ ਸਾਡੇ ਚਰਚਾ ਪ੍ਰਸ਼ਨਾਂ ਦੀ ਸੂਚੀ ਵੇਖੋ। ਜਦੋਂ ਅਸੀਂ ਚਰਚਾ ਕਰਦੇ ਹਾਂ ਕਿ ਸਾਡੇ ਨਾਲ ਕੀ ਵਾਪਰਿਆ ਹੈ, ਤਾਂ ਅਸੀਂ ਬਿਹਤਰ ਢੰਗ ਨਾਲ ਸਮਝ ਸਕਦੇ ਹਾਂ ਕਿ ਨਸਲਵਾਦ ਦੇ ਤਜਰਬੇ ਨੇ ਸ਼ਾਇਦ ਸਾਡੇ 'ਤੇ ਅਸਰ ਕੀਤਾ ਹੋ ਸਕਦਾ ਹੈ।
ਕਾਰਡਾਂ ਨੂੰ ਇਸ ਹਿਸਾਬ ਨਾਲ ਵੰਡਿਆ ਗਿਆ ਹੈ ਕਿ ਤੁਹਾਨੂੰ ਕਿਥੇ ਮਾਈਕ੍ਰੋ ਐਗਰੇਸ਼ਨ (ਨਿਰਾਦਰ) ਦਾ ਸਾਹਮਣਾ ਕਰਨਾ ਪੈ ਸਕਦਾ ਹੈ। 4 ਸ਼੍ਰੇਣੀਆਂ ਹਨ: ਪਬਲਿਕ ਵਿੱਚ, ਕੰਮ ਤੇ, ਸਕੂਲ ਵਿੱਚ, ਅਤੇ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ। ਇਸ ਤੋਂ ਇਲਾਵਾ, ਇੱਥੇ ਇੱਕ ਭਾਗ ਹੈ ਜਿਸ ਵਿੱਚ ਸਾਰੇ ਚਰਚਾ ਕਰਨ ਵਾਲੇ ਸਵਾਲ ਹਨ ਜਿਨ੍ਹਾਂ ਬਾਰੇ ਤੁਸੀਂ ਆਪਣੇ ਪਰਿਵਾਰ ਨਾਲ ਨਸਲਵਾਦ ਅਤੇ ਮਾਈਕ੍ਰੋ ਐਗਰੇਸ਼ਨ ਬਾਰੇ ਗੱਲ ਕਰ ਸਕਦੇ ਹੋ।