ਜਦੋਂ ਅਸੀਂ ਆਪਣੇ ਭਾਈਚਾਰੇ ਵਿੱਚ ਨਸਲਵਾਦ ਨੂੰ ਦੇਖਦੇ ਹਾਂ ਤਾਂ ਕਦਮਚੁੱਕਣਾ ਸਿੱਖੋ।
ਜਦੋਂ ਅਸੀਂ ਕਿਸੇ ਪਬਲਿਕ ਜਗ੍ਹਾ 'ਤੇ ਨਸਲਵਾਦ ਹੁੰਦਾ ਦੇਖਦੇ ਹਾਂ, ਤਾਂ ਬੋਲਣਾ ਜਾਂ ਦਖਲ ਦੇਣਾ ਔਖਾ ਹੋ ਸਕਦਾ ਹੈ। ਭੀੜ ਸਾਨੂੰ ਇਹ ਸੋਚਣ ਲਈਮਜਬੂਰ ਕਰਦੀ ਹੈ ਕਿ ਕੋਈ ਹੋਰ ਪਹਿਲਾ ਕਦਮ ਚੁੱਕੇਗਾ, ਪਰ ਜਦੋਂ ਸਾਰੇ ਹੀ ਅਜਿਹਾ ਸੋਚਨ ਲਗ ਜਾਂਦੇ ਹਨ ਤਾਂ ਕੋਈ ਵੀ ਕੋਈ ਕਦਮਨਹੀਂ ਚੁੱਕਦਾ/ਦੀ ।
ਇਸਨੂੰ ਬਾਈਸਟੈਂਡਰ ਇਫੈਕਟ (ਖਲੋ ਕੇ ਦੇਖਣ ਦਾ ਅਸਰ) ਕਿਹਾ ਜਾਂਦਾਹੈ, ਜਦੋਂ ਹਰਕੋਈ ਸੋਚਦਾ ਹੈ ਕਿ ਕੋਈ ਹੋਰ ਕਦਮ ਚੁੱਕੇਗਾ/ਗੀ ਪਰ ਕੋਈਵੀ ਕੁਛ ਨਹੀਂ ਕਰਦਾ। ਜਦੋਂ ਅਸੀਂ ਦਖਲ ਨਹੀਂ ਦਿੰਦੇ, ਤਾਂ ਕਿਸੇ ਨੂੰ ਸਰੀਰਕ ਜਾਂ ਭਾਵਨਾਤਮਕ ਤੌਰ 'ਤੇ ਸੱਟ ਲੱਗ ਸਕਦੀ ਹੈ ਅਤੇ ਉਹ ਮਹਿਸੂਸ ਕਰ ਸਕਦੇ ਹਨ ਕਿ ਉਹ ਇਥੇਸਬੰਧਤ ਨਹੀਂ ਹਨ।
Cats are great
ਪਹਿਲਾ ਕਦਮ ਚੁੱਕ ਕੇ ਅਤੇ ਕਾਰਵਾਈ ਕਰਨ ਨਾਲ, ਦੂਸਰੇ ਵੀ ਮਦਦ ਲਈ ਅੱਗੇ ਆਉਣਦੇਂ ਹਨ। ਦਖਲ ਦੇਣ ਵਾਲਾ ਪਹਿਲਾ ਵਿਅਕਤੀਬਣਨਾ ਔਖਾ ਹੋ ਸਕਦਾ ਹੈ, ਪਰ ਇਹ ਸੰਭਵਹੈ ਕਿ ਤੁਹਾਡੇ ਆਲੇ ਦੁਆਲੇ ਦੇ ਲੋਕ ਵੀ ਇਸੇ ਤਰ੍ਹਾਂ ਸੋਚ ਰਹੇ ਹੋਣ ਅਤੇ ਮਦਦ ਕਰਨਾ ਚਾਹੁੰਦੇ ਹੋਣ।
ਤੁਹਾਡੀ ਤੰਦਰੁਸਤੀ ਅਤੇ ਸੁਰੱਖਿਆਸਭ ਤੋਂ ਅਹਿਮ ਹੈ। ਜਵਾਬ ਦੇਣ ਦੇ ਢੰਗਾਂ 'ਤੇ ਧਿਆਨ ਦੇਣ ਤੋਂ ਪਹਿਲਾਂ, ਆਪਣੇ ਆਪ ਨੂੰ ਪੁੱਛੋ:
ਜੇਕਰ ਖਤਰਾ ਬਹੁਤ ਜ਼ਿਆਦਾਹੈ, ਤਾਂ ਆਪਣੇ ਆਪ ਨੂੰ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਰੱਖਿਆ ਕਰੋ।ਤੁਸੀਂ ਬਾਅਦ ਵਿੱਚ ਉਸ ਤੱਕ ਪਹੁੰਚ ਅਤੇ ਸਮਰਥਨ ਕਰ ਸਕਦੇ ਹੋ।
ਨਸਲਵਾਦੀ ਘਟਨਾਵਾਂ ਮਾਈਕ੍ਰੋਐਗਰੇਸ਼ਨ(ਨਿਰਾਦਰੀ) ਤੱਕ ਸੀਮਤ ਨਹੀਂ ਹਨ। ਇਹਨਾਂ ਵਾਧੂ ਕਾਰਡਾਂ ਦੇ ਤਿੰਨ ਪੜਾਅ ਹਨ। ਪਹਿਲੇ ਕਾਰਡਾਂ ਵਿੱਚਸਥਿਤੀ ਦਾ ਮੁਲਾਂਕਣ ਕਰਨ ਲਈ ਸੋਚਣ ਲਈ ਵੱਖ-ਵੱਖ ਸੈਟਿੰਗਾਂ ਅਤੇ ਸਵਾਲਾਂ ਦੇ ਕੇਸ ਉਦਾਹਰਨਾਂ (ਵਾਕਿਆ)ਸ਼ਾਮਲ ਹਨ। ਦੂਜੇ ਕਾਰਡਾਂ ਵਿੱਚ ਉਹਨਾਂ ਦੇ ਜਵਾਬ ਸ਼ਾਮਲ ਹਨ।