ਇਹ ਪ੍ਰੋਜੈਕਟ 2020 ਵਿੱਚ ਏਸ਼ੀਅਨ ਨਸਲਵਾਦ ਵਿਰੋਧੀ ਲੋਕਾਂ ਦੀ ਇੱਕ ਅੰਤਰ-ਪੀੜ੍ਹੀ ਅਤੇ ਅੰਤਰ-ਸੱਭਿਆਚਾਰਕਟੀਮ ਦੀਆਂ ਕੋਸ਼ਿਸ਼ਾਂ ਨਾਲ ਸ਼ੁਰੂ ਹੋਇਆ ਸੀ। ਫਾੱਲ (ਪਤਝੜ) 2020 ਵਿੱਚ, ਟੀਮ ਨੇ ਲੈਂਗਲੀ, ਸਰੀ, ਅਤੇ ਸਾਰੇ ਲੋਅਰ ਮੇਨਲੈਂਡ, ਬੀ.ਸੀ.ਵਿੱਚ 30 ਚੀਨੀ ਅਤੇ ਕੋਰੀਆਈ ਬੋਲਣ ਵਾਲੇ ਬਾਲਗਾਂ ਅਤੇ ਬਜ਼ੁਰਗਾਂ ਨਾਲ ਆਨਲਾਈਨ ਚਰਚਾਸਮੂਹਾਂ ਦਾ ਆਯੋਜਨ ਕੀਤਾ। ਟੀਮ ਨੇ ਕੈਨੇਡਾ ਨਾਲ ਲੋਕਾਂ ਦੇ ਸਬੰਧਤ ਤਜ਼ਰਬਿਆਂ ਅਤੇ ਨਸਲਵਾਦ ਨੂੰ ਸ਼੍ਰੇਣੀਬੱਧਕਰਨ ਲਈ ਇੱਕ ਡਿਜ਼ਾਈਨ ਪ੍ਰੋਸੈਸ ਦੀ ਵਰਤੋਂ ਕੀਤੀ। ਇਸ ਖੋਜ ਅਤੇ ਉਹਨਾਂ ਦੇ ਆਪਣੇ ਨਿੱਜੀ ਤਜ਼ਰਬਿਆਂਤੋਂ ਉਹਨਾਂ ਨੇ ਇਸ ਵੈਬਸਾਈਟ ਨੂੰ ਆਪਣੇ ਵਿਚਾਰਾਂ ਅਤੇ ਖਿਆਲਾਂ ਦੇ ਅਧਾਰ ’ਤੇ ਬਣਾਇਆ। ਇੱਕ ਖੁੱਲ੍ਹੀ ਗਲਬਾਤ ਅਤੇ ਵਿਚਾਰ-ਵਟਾਂਦਰੇ ਨੇ ਉਹਨਾਂ ਸਾਰਿਆਂਨੂੰ ਨਸਲਵਾਦ ਬਾਰੇ ਆਪਣੇ ਦ੍ਰਿਸ਼ਟੀਕੋਣ ਅਤੇ ਇਸਦਾ ਜਵਾਬ ਦੇਣ ਵਿੱਚ ਆਪਣੀਆਂ ਭੂਮਿਕਾਵਾਂ ਨੂੰ ਵਧਾਉਣਲਈ ਅਗਵਾਈ ਕੀਤੀ ਹੈ।2021 ਵਿੱਚ ਕਮਊਨਿਟੀ ਚੈਮ੍ਪੀਅਨਜ਼ ਨਾਮਕਇੱਕ ਵਲੰਟੀਅਰਾਂ ਦੇ ਗਰੁੱਪ ਨੇ ਸਰੀ ਦੇਵੱਖ ਵੱਖ ਭਾਈਚਾਰਿਆਂਨੂੰ ਸ਼ਾਮਲ ਕਰਣ ਲਈ ਇਸ ਪ੍ਰੋਜੇਕਟ ਨੂੰ ਫੈਲਾਇਆ। ਇਸ ਗਰੁੱਪ ਨੇ ਅਹਿਮ ਨਸਲਵਾਦ ਟ੍ਰੇਨਿੰਗ ਪ੍ਰਾਪਤ ਕੀਤੀ ਅਤੇ ਸਿੱਖਿਆ ਕਿ ਨਫ਼ਰਤ ਵਾਲੇ ਜੁਰਮਾਂ ਅਤੇ ਨਸਵਲਵਾਦੀਘਟਨਾਵਾਂ ਦਾ ਜਵਾਬ ਕਿਵੇਂ ਦੇਣਾ ਹੈ ਅਤੇ ਅਧਿਕਾਰੀਆਂ ਨੂੰ ਕਿਵੇਂ ਰਿਪੋਰਟ ਕਰਨੀ ਹੈ। ਇਹ ਟੀਮਅਨੇਕ ਭਾਸ਼ਾਵਾਂ, ਜਿਸ ਵਿੱਚ ਅਰਬੀ, ਫ਼ਾਰਸੀ, ਕੋਰੀਆਈ, ਮੈਂਡਰਿਨ, ਪੰਜਾਬੀ ਅਤੇ ਸਪੈਨਿਸ਼ ਸ਼ਾਮਲ ਹਨ, ਦੇਵਿੱਚ ਪ੍ਰੋਗਰਾਮ ਆਯੋਜਿਤ ਕਰਕੇ ਭਾਈਚਾਰਿਆਂ ਨਾਲ ਸੰਬੰਧ ਜੋੜ ਸਕੀ । ਨਸਲਵਾਦ ਅਤੇ ਨਫ਼ਰਤ ਵਾਲੇ ਜੁਰਮਾਂ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਣ ਲਈ ਉਹਨਾਂ ਨੇ ਮਿਲ ਕੇਤਕਰੀਬਨ 40 ਪ੍ਰੋਗਰਾਮਾਂ ਦੇ ਸਹਿਜ ਰੂਪ ਨਾਲ ਚਲਾਉਣ ਲਈ ਸਹਿਯੋਗ ਦਿੱਤਾ।
ਨਿਕੋਲ 2016 ਵਿੱਚ ਇੱਕ ਵਲੰਟੀਅਰ ਵਜੋਂ ਆਪਸ਼ਨਜ਼ ਵਿੱਚ ਸ਼ਾਮਲ ਹੋਈ ਅਤੇ ਹੁਣ ਇੱਕ ਸੱਭਿਆਚਾਰਕ ਬਰੋਕਰ, ਫਸਿਲਿਟੇਟਰ, ਅਨੁਵਾਦਕ, ਅਤੇ ਦੁਭਾਸ਼ੀਆ ਹੈ। ਉਹ 2011 ਵਿੱਚ ਚੀਨ ਤੋਂ ਕੈਨੇਡਾ ਆਵਾਸ ਕਰ ਗਈ ਸੀ। ਉਹ ਹਰ ਉੱਮਰ ਦੇ ਲੋਕਾਂ ਨਾਲ ਦੋਸਤੀ ਕਰਨਾ ਪਸੰਦ ਕਰਦੀ ਹੈ, ਅਤੇ ਸੋਚਦੀ ਹੈ ਕਿ ਉਹ ਉਨ੍ਹਾਂ ਕੋਲੋਂ ਹੁਣ ਤੱਕ ਸਿੱਖੇ ਤੋਂ ਵੱਧ ਸਿੱਖ ਸਕਦੀ ਹੈ। ਉਸਨੂੰ ਪੜ੍ਹਨਾ, ਸਫ਼ਰ ਕਰਨਾ ਅਤੇ ਕੂਕਿੰਗ ਪਸੰਦ ਹੈ।
ਮੈਰੀਏਲ ਵੈਨਕੂਵਰ ਦੀ ਇੱਕ ਡਿਜ਼ਾਇਨਰ ਅਤੇ ਚਿੱਤਰਕਾਰ ਹੈ ਜਿਸਨੂੰ ਕਮਿਊਨਿਟੀ ਦੀ ਹਰ ਗਲ ਨਾਲ ਪਿਆਰ ਹੈ। ਉਹ ਵੈਨਕੂਵਰ ਦੇ ਚਾਈਨਾਟਾਊਨ ਅਤੇ ਕੈਂਟਨ ਸੂਬੇ ਵਿੱਚ ਜੜ੍ਹਾਂ ਵਾਲੀ ਚੌਥੀ ਪੀੜ੍ਹੀ ਦੇ ਚੀਨੀ ਕੈਨੇਡੀਅਨ ਵਜੋਂ ਪਛਾਣੇ ਜਾਂਦੇ ਹਨ। ਉਹਨਾਂ ਦਾ ਬਹੁਤਾ ਕੰਮ ਚੰਗੇ ਅਤੇ ਅਨੰਦ ਦੀ ਸਿਰਜਣਾ ਲਈ ਡਿਜ਼ਾਈਨਿੰਗ ਦੁਆਲੇ ਕੇਂਦਰਿਤ ਹੈ। ਆਪਣੇ ਖਾਲੀ ਸਮੇਂ ਵਿੱਚ, ਉਹ ਵੈਨਕੂਵਰ ਦੇ ਚਾਈਨਾਟਾਊਨ, ਪਾੱਟਰੀ ਕਰਨ, ਅਤੇ ਆਪਣੇ ਪਰਿਵਾਰ ਨਾਲ ਵਧੀਆ ਸਮਾਂ ਬਿਤਾਉਂਦੇ ਹਨ।
ਲੂਕਸ 2019 ਵਿੱਚ ਆਪ੍ਸ਼ਨਜ਼ਵਿੱਚ ਸ਼ਾਮਲ ਹੋਇਆ ਅਤੇ ਅਨੁਵਾਦਾਂ/ਦੋਭਾਸ਼ਿਆ ਸੇਵਾਵਾਂ ਰਾਹੀਂ ਭਾਈਚਾਰੇ ਦੀ ਮਦਦ ਕਰਨ ਲਈ ਇੱਕਕੋਆਰਡੀਨੇਟਰ ਵਜੋਂ ਕੰਮ ਕਰ ਰਿਹਾ ਹੈ। ਉਹ ਹਾਂਗਕਾਂਗ ਵਰਗੇ ਜੋਸ਼ੀਲੇ ਸ਼ਹਿਰ ਵਿੱਚ ਪੈਦਾ ਹੋਇਆ ਸੀਅਤੇ ਕੈਨੇਡਾ ਵਿੱਚ ਆਵਾਸ ਕਰ ਗਿਆ ਸੀ ਜਦੋਂ ਉਹ 5 ਸਾਲ ਦਾ ਸੀ। ਕੰਮ ਤੋਂ ਬਾਹਰ, ਉਹਰੈਕੇਟ ਨਾਲ ਕੋਈ ਵੀ ਖੇਡ ਖੇਡਣਾ, ਯੂਟਿਊਬ 'ਤੇ ਖਾਣੇ ਦੇ ਵੀਡੀਓ ਦੇਖਣਾ (ਪਰ ਖਾਣਾ ਨਹੀਂ ਬਣਾਉਂਦਾ), ਅਤੇਜਾਪਾਨੀ ਸੱਭਿਆਚਾਰ ਅਤੇ ਭੋਜਨ ਦਾ ਆਨੰਦ ਲੈਂਦਾ ਹੈ। (ਮਾਚਾ, ਸੋਬਾ, ਉਦੋਂ 😋)।
ਗ੍ਰੇਸ ਕੈਨੇਡਾ ਲਈ ਨਵੀਂ ਹੈ, ਮੂਲਰੂਪ ਵਿੱਚ ਉਹ ਦੱਖਣੀ ਕੋਰੀਆ ਤੋਂ ਹੈ। ਉਹ NGOs (ਐਨਜੀਓਜ਼) ਵਿੱਚ ਇੱਕ ਅੰਤਰਰਾਸ਼ਟਰੀ ਸਮਾਜ ਸੇਵਕ ਵਜੋਂ ਰਹਿਚੁੱਕੀ ਹੈ। ਉਸਨੇ ਤਨਜ਼ਾਨੀਆ, ਮਲਾਵੀ, ਬੁਰੂੰਡੀ ਅਤੇ ਕੰਬੋਡੀਆ ਵਿੱਚ ਸਮਾਜ ਦੇ ਵਿਕਾਸ ਨੂੰ ਵਧਾਉਣ ਲਈਪ੍ਰੋਜੈਕਟਾਂ ਦਾ ਪ੍ਰਬੰਧਨ ਕੀਤਾ ਹੈ, ਜਿਸ ਵਿੱਚ ਔਰਤਾਂ ਅਤੇ ਬੱਚਿਆਂ ਦਾ ਸਸ਼ਕਤੀਕਰਨ, ਰੋਕਥਾਮਯੋਗਬਿਮਾਰੀਆਂ ਕਾਰਨ ਹੋਣ ਵਾਲੀਆਂ ਮੌਤਾਂ ਅਤੇ ਅਪੰਗਤਾ ਦਰਾਂ ਨੂੰ ਘਟਾਉਣਾ,ਅਤੇ ਵਿਦੇਸ਼ੀ ਵਲੰਟੀਅਰਪ੍ਰੋਗਰਾਮਾਂ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ।
ਗ੍ਰੇਸ ਨੇ ਅੰਤਰਰਾਸ਼ਟਰੀ ਵਿਕਾਸ ਕਾਰਪੋਰੇਸ਼ਨਵਿੱਚ ਐਮ.ਏ. ਕੀਤੀ ਹੈ। ਇੱਕ ਨਵੇਂ ਪ੍ਰਵਾਸੀ ਹੋਣ ਦੇ ਨਾਤੇ, ਉਹ ਜ਼ਿੰਦਗੀ ਨੂੰ ਇੱਕ ਅਜਨਬੀ ਵਜੋਂਜਾਣਦੀ ਅਤੇ ਸਮਝਦੀ ਹੈ ਅਤੇ ਉਮੀਦ ਕਰਦੀ ਹੈ ਕਿ ਉਸਦੇ ਗਿਆਨ ਅਤੇ ਅਨੁਭਵ ਕੈਨੇਡਾ ਵਿੱਚ ਕੋਰੀਆਈ ਭਾਈਚਾਰੇਨੂੰ ਲਾਭ ਪਹੁੰਚਾ ਸਕਣਗੇ।
ਮਿੰਗਜੀ ਇੱਕ ਸਪੋਰਟ ਵਰਕਰ ਹੈ ਜਿਸਨੇ 2012 ਤੋਂ ਗੈਰ-ਮੁਨਾਫਾ ਸੰਸਥਾਵਾਂ ਵਿੱਚ ਅੰਗਰੇਜ਼ੀ ਕਲਾਸਾਂ ਵਿੱਚਦਾਖਲ ਹੋਣ ਲਈ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਦੀ ਮਦਦ ਕੀਤੀ ਹੈ। ਉਹ ਉੱਤਰ-ਪੂਰਬੀ ਚੀਨ ਵਿੱਚਪੈਦਾ ਹੋਈ ਅਤੇ ਕਾਲਜ ਗ੍ਰੈਜੂਏਸ਼ਨ ਤੱਕ ਉਥੇ ਰਹੀ ‘ਤੇ 2000 ਵਿੱਚਪੜ੍ਹਨ ਲਈ ਵੈਨਕੂਵਰ ਵਿੱਚ ਪਰਵਾਸ ਕਰ ਗਈ। ਉਹ ਬੇਕਿੰਗ, ਕੂਕਿੰਗ, ਅਤੇ ਬੈਡਮਿੰਟਨ ਤੋਂ ਇਲਾਵਾਜਿਗਸਾਅ ਪਹੇਲੀਆਂ ਖੇਡਣ ਦਾ ਅਨੰਦ ਲੈਂਦੀ ਹੈ। ਮਿੰਗਜੀ ਨੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂਹਿਊਮਨ ਜਿਓਗਰਫੀ ਵਿੱਚ ਬੈਚੁਲਰ ਡਿਗਰੀ ਹਾਸਲ ਕੀਤੀ ਹੈ।
ਅਲੀਸ਼ਾ ਬਰਾਟਾ ਇੱਕ ਸਿਖਿਆਰਥੀ, ਸਿੱਖਿਅਕ, ਫਸਿਲੀਟੇਟਰ, ਖੋਜਕਰਤਾ, ਅਤੇ ਕਮਿਊਨਿਟੀ ਬਿਲਡਰ ਹੈ ਜੋ ਆਪ੍ਸ਼ਨਜ਼ ਵਿੱਚ ਸੋਸ਼ਲ ਇਨੋਵੇਸ਼ਨ ਹੱਬ ਨਾਲ ਕੰਮ ਕਰਦੀ ਹੈ। ਪਿਛਲੇ 10 ਸਾਲਾਂ ਵਿੱਚ, ਉਸਨੇ ਯੂ.ਐਸ ਅਤੇ ਕੈਨੇਡਾ ਵਿੱਚ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਦੇ ਨਾਲ ਪਾਵਰ-ਸ਼ੇਅਰਿੰਗ, ਪਰਸਪਰਤਾ ਅਤੇ ਸੱਭਿਆਚਾਰਕ ਨਿਮਰਤਾ ਦੁਆਰਾ ਸੇਧਿਤ ਭਾਈਚਾਰੇ ਦੇ ਨਾਲ ਪ੍ਰੋਜੈਕਟਾਂ 'ਤੇ ਕੰਮ ਕੀਤਾ ਹੈ। ਉਸਨੂੰ ਕੰਮ ਬਾਰੇ ਇੱਕ ਨਸਲਵਾਦ ਵਿਰੋਧੀ ਅਤੇ ਇਕੁਇਟੀ ਸਿੱਖਿਆ ਸ਼ਾਸਤਰ ਤੋਂ ਜਾਣਕਾਰੀ ਮਿਲੀ ਹੈ। ਅਲੀਸ਼ਾ ਨੇ ਸਾਊਥ ਕੈਰੋਲੀਨਾ ਯੂਨੀਵਰਸਿਟੀ ਤੋਂ ਹਿਊਮਨ ਜਿਓਗਰਫੀ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਹੈ। ਉਸਨੂੰ ਬੇਕਿੰਗ ਅਤੇ ਇੱਕ ਪੱਪੀ ਦੀ ਵਿਅਸਤ ਮਾਂ ਬਣਨਾ ਪਸੰਦ ਹੈ।
ਸਟੇਸੀ ਇੱਕ ਜੋਸ਼ੀਲੀ ਵਲੰਟੀਅਰ ਅਤੇ ਸਹਿਯੋਗੀ ਹੈ ਜੋ ਕਮਿਊਨਿਟੀ ਨਿਰਮਾਣ ਦੇ ਕੰਮ ਵਿੱਚ ਆਪਣਾ ਸਮਾਂ ਬਿਤਾਉਂਦੀ ਹੈ: ਕਮਿਊਨਿਟੀ ਸਮਾਗਮਾਂ ਦਾ ਆਯੋਜਨ ਕਰਨਾ, ਨਵੇਂ ਆਉਣ ਵਾਲਿਆਂ ਨਾਲ ਵਰਕਸ਼ਾਪਾਂ ਦੀ ਅਗਵਾਈ ਕਰਨਾ, ਬਰਾਬਰੀ ਅਤੇ ਨਸਲਵਾਦ ਵਿਰੋਧੀ ਕੰਮ ਲਈ ਆਵਾਜ਼ ਬਣਨਾ। ਉਹ ਅਜਕਲ ਲੈਂਗਲੀ ਵਿੱਚ ਟ੍ਰਿਪਲ ਏ ਸੀਨੀਅਰ ਹਾਊਸਿੰਗ ਸੋਸਾਇਟੀ ਦੇ ਬੋਰਡ ‘ਤੇ ਹੈ ਅਤੇ ਲੈਂਗਲੀ ਹਿਊਮਨ ਡਿਗਨਿਟੀ ਕੋਲੀਸ਼ਨ ਦੀ ਮੈਂਬਰ ਵੀ ਹੈ। ਇੱਕ ਜੋਸ਼ੀਲੀ ਵਲੰਟੀਅਰ, ਸਟੇਸੀ ਆਪ੍ਸ਼ਨਜ਼ ਵਿੱਚ ਇੱਕ ਵਲੰਟੀਅਰ ਹੈ ਅਤੇ ਕਲਾਇੰਟਸ ਦੇ ਨਾਲ ਕਲਾ ਅਤੇ ਸ਼ਿਲਪਕਾਰੀ ਦੀਆਂ ਕਲਾਸਾਂ ਵਿੱਚ ਮੋਹਰੀ ਹੈ। ਲੈਂਗਲੀ ਟਾਊਨਸ਼ਿਪ ਦੀ ਨਿਵਾਸੀ, ਸਟੇਸੀ ਲੈਂਗਲੀ ਵਿੱਚ ਆਪਣੇ ਪਰਿਵਾਰ ਦੇ ਛੋਟੇ ਕਾਰੋਬਾਰ ਨੂੰ ਚਲਾਉਣ ਵਿੱਚ ਮਦਦ ਕਰਦੀ ਹੈ। ਭਾਵੇਂ ਇਹ ਇੱਕ ਵਲੰਟੀਅਰ ਜਾਂ ਸਥਾਨਕ ਰਾਜਨੀਤੀ ਦੀ ਉਮੀਦਵਾਰ ਵਜੋਂ ਸ਼ਮੂਲੀਅਤ ਜਾਂ ਸਥਾਨਕ ਰਾਈਡਿੰਗ ਐਸੋਸੀਏਸ਼ਨ ਵਿੱਚ ਸ਼ਮੂਲੀਅਤ ਦੁਆਰਾ ਹੋਵੇ, ਸਟੇਸੀ ਦਾ ਮੰਨਣਾ ਹੈ ਕਿ ਲੋਕਾਂ ਵਿੱਚ ਆਪਣੇ ਭਾਈਚਾਰਿਆਂ ਵਿੱਚ ਤਬਦੀਲੀ ਲਿਆਉਣ ਦੀ ਸ਼ਕਤੀ ਹੈ।
ਸਿੰਡੀ ਗਵੇਂਗਜ਼ੋਹ, ਚੀਨ ਤੋਂ ਹੈ। ਉਸਨੂੰ ਸੁਆਦੀ ਖਾਣਾ ਅਤੇ ਹੋਰਾਂ ਦੀ ਮਦਦ ਕਰਨਾ ਪਸੰਦਹੈ। ਉਸਨੂੰ ‘ਆਪ੍ਸ਼ਨਜ਼’ ਦੀ ਵਲੰਟੀਅਰ ਹੋਣ ‘ਤੇ ਮਾਣ ਹੈ।
ਡੈਨੀਏਲਾ ਇੱਕ ਵਲੰਟੀਅਰ ਦੇ ਤੌਰ ‘ਤੇ ਜੁਲਾਈ 2021 ਨੂੰ ‘ਆਪ੍ਸ਼ਨਜ਼’ ਨਾਲ ਜੁੜੀ ਸੀ ਅਤੇ ਹੁਣ ਉਹ ਸਾਇਕੌਲੋਜੀ ਅਤੇ ਕੋਗਨਿਟੀਵ ਸਾਇੰਸਗ੍ਰੇਜੁਏਟ ਹੈ, ਜੋ ਇੱਕ ਅਜਿਹੀ ਦੁਨੀਆਂ ਵਿੱਚ ਅਪਣੀ ਜਗਾਹ ਲੱਭ ਰਹੀ ਹੈ, ਜਿਸ ਦੁਨੀਆਂ ਨੂੰ ਬਣਾਓਣ ਲਈ ਉਹ ਮਦਦ ਕਰਨਾ ਚਾਹੁੰਦੀ ਹੈ। ਡੈਨੀਏਲਾ ਨੂੰ ਸੈਰ, ਧੁੱਪ ਵਾਲੇ ਦਿਨ, ਪੇਂਟਿੰਗ ਅਤੇ ਫੋਟੋਗ੍ਰਾਫੀ ਵਿੱਚ ਆਨੰਦ ਆਉਂਦਾ ਹੈ।
ਈਸ ‘ਆਪ੍ਸ਼ਨਜ਼’ ਵਿੱਚ ਨਵਾਂ ਆਇਆ, ਫਸਿਲਿਟੇਟਰ, ਖੋਜਕਰਤਾ ਅਤੇ ਨਸਲਵਾਦ ਵਿਰੋਧੀ ਪ੍ਰੋਜੇਕਟ ਦਾ ਪ੍ਰੋਜੇਕਟ ਲੀਡ ਹੈ, ਜੋ ਕੈਨੇਡਾ ਵਿੱਚ ਨਵੇਂ ਆਏ ਲੋਕਾਂ ਨੂੰ ਉਹਨਾਂ ਦੀ ਸਮਰੱਥਾ ਤੱਕ ਪੂਰੀ ਤਰਾਂ ਪਹੁੰਚਣ ਤੋਂਰੋਕਣ ਵਾਲੀਆਂ ਸੰਸਥਾਗਤ ਰੁਕਾਵਟਾਂ ਨੂੰ ਸਮਝਣ ਲਈ ਸਮਰਪਿਤ ਹੈ। ਉਸਨੇ ਨੇ SFU ਤੋਂ ਸੋਸ਼ਿਓਲੋਜੀ ਵਿੱਚ ਮਾਸਟਰ ਦੀ ਡਿਗ੍ਰੀ ਲਈ ਹੈ। ਉਸਨੂੰ ਨੀਤੀ ਵਿਸ਼ਲੇਸ਼ਣ, ਸੱਭਿਆਚਾਰਿਕ ਕੂਟਨੀਤੀ, ਗਲੋਬਲਇਮੀਗ੍ਰੇਸ਼ਨ, ਹਾਈਕਿੰਗ ਅਤੇ ਕੂਕਿੰਗ ਵਿੱਚ ਦਿਲਚਸਪੀ ਹੈ।
ਜਿਓਨਸਿੱਕ ਪਾਰਕ ਨੇ ਸੋਸ਼ਲ ਵਰਕਦੀ ਪੜ੍ਹਾਈ ਕੀਤੀ ਹੈ ਅਤੇ ਸਾਊਥ ਕੋਰਿਆ ਵਿੱਚ ਕੰਮ ਕੀਤਾ ਹੈ। ਉਹ 2017 ਵਿੱਚ ਕੈਨੇਡਾ ਆਇਆਸੀ। ਉਹ ਇਸ ਵੇਲੇ ਵੱਖ ਵੱਖ ਵਿਸ਼ੇ ਪੜ੍ਹਾਉਂਦਾ ਹੈ ਅਤੇ ਅਪਣੇ ਕੈਰੀਅਰ ਲਈ ਹੋਰ ਸਿਖਣਾ ਜਾਰੀ ਰਖਣਾ ਚਾਹੁੰਦਾ ਹੈ। ਓਸਨੂੰ ਸੌੱਕਰ ਦੇਖਣਾ ਅਤੇਬਾਇਕ ਚਲਾਣੀ ਪਸੰਦ ਹੈ। ਅਪਣੇ ਖਾਲੀ ਸਮੇਂ ਵਿੱਚ ਉਹ ਅਪਣੇ ਪਰਿਵਾਰ ਲਈ ਖਾਣਾ ਬਣਾਉਣਾ ਪਸੰਦ ਕਰਦਾਹੈ।
ਜਗਪ੍ਰੀਤ ਨੂੰ ਇਹ ਵਿਸ਼ਵਾਸ ਹੈਕਿ ਕਮਿਊਨਿਟੀ ਲਈ ਕੰਮ ਕਰਨਾ ਉਸਦਾ ਜਨੂੰਨ ਅਤੇ ਮਕਸਦ ਹੈ। ਉਹਦੀ ਦੂਜਿਆਂ ਲਈ ਖੜੇ ਹੋਣ ਦੀਪ੍ਰੇਰਣਾ, ਹਰ ਕਿਸੇ ਲਈ ਆਦਰ ਅਤੇ ਉਨ੍ਹਾਂ ਨੂੰ ਸ਼ਾਮਲ ਕਰਨਾ ਹੈ। ਉਹ ਹੋਰਾਂ ਦੀ ਮਦਦ ਕਰਨ ਦੇਅਪਣੇ ਜਨੂੰਨ ਨੂੰ ਅੱਗੇ ਵਧਾਉਣਾ ਚਾਓਂਦੀ ਹੈ ਅਤੇ ਇਸ ਲਈ ਉਹ ਡਗਲਸ ਕਾਲੇਜ ਤੋਂਬੈਚਲਰ ਆਫ਼ ਅੱਪਲਾਈਡ ਸਾਇਕੋਲੋਜੀ ਪੜ੍ਹ ਰਹੀ ਹੈ।
ਜੇਨਿਸ ਇੱਕ ਵਲੰਟੀਅਰ ਦੇ ਤੌਰ ‘ਤੇ 2021 ਵਿੱਚ ‘ਆਪ੍ਸ਼ਨਜ਼’ ਨਾਲ ਜੁੜੀ ਸੀ। ਉਹ ਫਸਿਲਿਟੇਟਰ ਦੇ ਤੌਰ ‘ਤੇ ਕੰਮ ਕਰਦੀ ਹੈ ਅਤੇ ਅੰਤਰਰਾਸ਼ਟਰੀਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਉਹਨਾਂ ਦੀ ਪੜ੍ਹਾਈ ਨੂੰ ਅੱਗੇ ਵਧਾਉਣ ਅਤੇ ਸਫਲ ਹੋਣ ਲਈ ਮਦਦਕਰਦੀ ਹੈ। ਜੇਨਿਸ ਜੋ ਅਸਲ ਵਿੱਚ ਕੈਨੇਡਾਇੱਕ ਅੰਤਰਰਾਸ਼ਟਰੀਵਿਦਿਆਰਥੀ ਦੇ ਤੌਰ ਤੇ ਆਈ ਹੈ, ਕੈਨੇਡਾ ਵਿੱਚਨਵੇਂ ਆਏ ਲੋਕਾਂ ਨੂੰ ਕੈਨੇਡਾ ਦੀ ਵਿਭਿੰਨਤਾ ਨੂੰ ਅਪਨਾਉਣ ਲਈ ਮਦਦ ਕਰਨਾ ਚਾਹੇਗੀ।
ਲਿੱਨ ਚੀਨ ਵਿੱਚ ਪੈਦਾ ਅਤੇ ਵੱਡੀ ਹੋਈ ਸੀ। ਪਹਿਲਾਂ ਇੱਕ ਰੇਡੀਓ ਜਰਨਲਿਸਟ ਹੋਣ ਦੇ ਨਾਤੇ, ਉਸਨੂੰ ਦੁਨੀਆਂ ਲਈ ਖਾਸਾ ਜਨੂੰਨ ਅਤੇ ਦਿਲਚਸਪੀ ਹੈ ਅਤੇ ਉਹ ਦੂਜਿਆਂ ਦੀ ਮਦਦ ਕਰਣ ਦੀ ਅਪਣੀ ਲਗਨ ਨੂੰ ਕਦੀ ਰੋਕ ਨਹੀਂ ਸਕਦੀ। ਮੁੱਖ ਤੌਰ ‘ਤੇ ਵਾਤਾਵਰਣ ਸੁਰੱਖਿਆ ਤੇ ਇੱਕ ਫ੍ਰੀਲਾਂਸ ਅਨੁਵਾਦਕ ਦੇ ਤੌਰ ਤੇ ਕੰਮ ਕਰਦੇ ਹੋਏ, ਲਿੱਨ ਦਾ ਮੰਨਣਾ ਹੈ ਕਿ ਸਮਾਜਿਕ ਬਰਾਬਰੀ ਅਤੇ ਨਿਆਂ ਨੂੰ ਵਧਾਉਣ ਲਈ ਹਰ ਕਦਮ ਜਰੂਰੀ ਹੈ। ਉਹ ਇਸ ਮੁਹਿੰਮ ਦਾ ਹਿੱਸਾ ਬਣ ਕੇ ਆਪਣੇ ਆਪ ਨੂੰ ਤਾਕਤਵਰ ਅਤੇ ਅਮੀਰ ਮਹਿਸੂਸ ਕਰਦੀ ਹੈ।
ਲੂਸੀ ਇੱਕ ਪ੍ਰਵਾਸੀ ਹੈ ਅਤੇਢਾਈ ਸਾਲਾਂ ਤੋਂ ਕੈਨੇਡਾ ਵਿੱਚ ਹੈ। ਉਸਨੂੰ ਵੱਖ-ਵੱਖ ਦੇਸ਼ਾਂ ਤੋਂ ਆਏ ਲੋਕਾਂ ਨਾਲ ਮਿਲਣਾ ਅਤੇ ਨਵੇਂ ਆਏ ਲੋਕਾਂ ਦੀ ਮਦਦ ਕਰਨਾ ਚੰਗਾ ਲਗਦਾ ਹੈ। ਉਹ ਪਿਛਲੇ ਸਾਲ ਇੱਕ ਵਲੰਟੀਅਰ ਦੇਤੌਰ ਤੇ ਪ੍ਰੋਜੇਕਟ ਨਾਲ ਜੁੜੀ ਸੀ ਅਤੇ ਮੈਂਡਰੀਨ ਬੋਲਣ ਵਾਲੀ ਕਮਿਊਨਿਟੀ ਲਈ ਅਨੁਵਾਦ ਅਤੇ ਉਹਨਾਂ ਦੀ ਮਦਦ ਕਰਕੇ ਪ੍ਰੋਜੇਕਟ ਵਿੱਚ ਸਹਿਯੋਗ ਦੇ ਰਹੀਹੈ।
ਮਾਰਸੀਲ ਜੂਨ 2021 ਵਿੱਚ ਵਲੰਟੀਅਰ ਦੇਤੌਰ ਤੇ ‘ਆਪ੍ਸ਼ਨਜ਼’ ਵਿੱਚ ਸ਼ਾਮਲ ਹੋਇਆ ਸੀ। ਉਹ ਇਰਾਕ ਤੋਂ 2013 ਵਿੱਚਕੈਨੇਡਾ ਆਇਆ ਸੀ। ਓਸਨੂੰ ਕੈਨੇਡਾ ਵਿੱਚ ਨਵੇਂ ਆਏ ਲੋਕਾਂ ਦੀ ਮਦਦ ਕਰਨਾ, ਦੋਸਤ ਅਤੇ ਸੰਬੰਧ ਬਣਾਉਣਵਿੱਚ ਮਜਾ ਆਉਂਦਾ ਹੈ। ਆਪਣੇ ਖਾਲੀ ਸਮੇਂ ਵਿੱਚ ਓਸਨੂੰ ਬੀਚ ‘ਤੇ ਸੈਰ ਕਰਨਾ, ਸ਼ਹਿਰ ਦੇ ਨਵੇਂ ਪਾਰਕ ਅਤੇ ਸ਼ਾਨਦਾਰ ਥਾਵਾਂ ਨੂੰ ਲੱਭਣਾ ਅਤੇਜਾਣਾ ਚੰਗਾ ਲਗਦਾ ਹੈ।
ਨੈਨਸੀ ਚੀਨ ਤੋਂ ਕੈਨੇਡਾ ਵਿੱਚ ਨਵੀਂ ਆਈ ਹੈ। ਨੈਨਸੀ ਨੇ ਅੰਤਰਰਾਸ਼ਟਰੀ ਲਾੱਅ ਦੀ ਪੜ੍ਹਾਈ ਕੀਤੀ ਹੈ ਅਤੇ ਓਸਨੇ ਵਕੀਲ ਅਤੇ ਸਮਾਜਿਕ ਵਰਕਰ ਦੇਤੌਰ ਤੇ ਕੰਮ ਕੀਤਾ ਹੈ, ਉਹ ਅਪਣੀ ਪੜ੍ਹਾਈਅਤੇ ਕੈਰਿਅਰ ਨਾਲ ਮਨੁੱਖੀ ਅਧਿਕਾਰਾਂ, ਬਰਾਬਰੀ ਅਤੇਦੂਜਿਆਂ ਦੀ ਮਦਦ ਕਰਣ ਦੇ ਅਪਣੇ ਜਨੂੰਨ ਨੂੰ ਜਾਰੀ ਰੱਖ ਰਹੀ ਹੈ। ਵੱਖ-ਵੱਖ ਪ੍ਰੋਜੇਕਟ ਕਰਕੇ ਅਤੇ ਲੀਗਲ ਸਹਾਇਤਾ ਦੇ ਕੇ ਉਸਨੇ ਕਮਿਊਨਿਟੀ ਨੂੰ ਵਾਪਿਸ ਦੇਣ ਲਈ ਅਪਣੀ ਇੱਛਾ ਨਾਲ ਕੰਮ ਕੀਤਾ। ਨੈਨਸੀ ਦਾ ਇਹ ਮੰਨਣਾਹੈ ਕਿ ਹਰ ਛੋਟੇ ਜਿਹੇ ਕੰਮ ਨਾਲ ਕਮਿਊਨਿਟੀ ਦੀ ਬੇਹਤਰੀ ਹੋ ਸਕਦੀ ਹੈ।
ਪਨੀਜ਼ ਅੰਤਰਰਾਸ਼ਟਰੀ ਮੇਡਿਕਲਗ੍ਰੇਜੁਏਟ ਹੈ ਜੋ 2020 ਵਿੱਚ ਇਰਾਨ ਤੋਂ ਕੈਨੇਡਾ ਆਈ ਸੀ। ਓਸਨੂੰ ਨਵੇਂ ਲੋਕਾਂ ਨਾਲ ਮਿਲਣਾ, ਨਵੇਂ ਦੋਸਤ ਲੱਭਣਾ, ਉਹਨਾਂ ਦੀ ਕਹਾਣੀ ਸੁਣਨਾ ਅਤੇ ਉਹਨਾਂ ਦੀਆਂ ਕਦਰਾਂ-ਕੀਮਤਾਂ ਅਤੇਸ਼ਾਨਦਾਰ ਸੱਭਿਆਚਾਰ ਨੂੰ ਸਮਝਣ ਵਿੱਚ ਮਜਾ ਆਉਂਦਾ ਹੈ। ਲੋਕਾਂ ਨੂੰ ਉਹਨਾਂ ਦੀ ਜ਼ਿੰਦਗੀ ਦਾ ਮਜਾਲੈਣ ਵਿੱਚ ਮਦਦ ਕਰਨਾ ਅਤੇ ਉਹਨਾਂ ਦੀ ਮੁਸਕਰਾਹਟ ਨੂੰ ਦੇਖਣਾ, ਉਸਦੇ ਲਈ ਸਭ ਤੋਂ ਉੱਪਰ ਹੈ। ਅਪਣੇ ਖਾਲੀ ਸਮੇਂ ਉਹ ਹੈਂਡਕ੍ਰਾਫਟਬਣਾਉਂਦੀ ਹੈ, ਕਿਤਾਬਾਂ ਪੜ੍ਹਦੀ ਹੈ ਜਾਂ ਨਵੇਂ ਭੋਜਨ ਬਣਾਉਣ ਦੀਕੋਸ਼ਿਸ਼ ਕਰਦੀ ਹੈ।
ਪੂਨਮ 2021 ਵਿੱਚ ‘ਆਪ੍ਸ਼ਨਜ਼’ ਵਿੱਚ ਸ਼ਾਮਲ ਹੋਈ ਸੀ। ਉਹ ਫਸਿਲਿਟੇਟਰ, ਅਨੁਵਾਦਕ, ਦੁਭਾਸ਼ੀਏ ਅਤੇ ਸਹਾਇਕ ਅਧਿਆਪਕ ਦੇ ਤੌਰ ਤੇ ਵੱਖ-ਵੱਖ ਪਰੋਜੈਕਟਾਂ ‘ਤੇ ਕੁਝ ਗੈਰ-ਮੁਨਾਫਾ ਸੰਸਥਾਵਾਂ ਦੇ ਨਾਲ ਵਲੰਟੀਅਰ ਕਰ ਰਹੀ ਹੈ। ਓਸਨੂੰ ਲੋਕਾਂ ਨਾਲ ਮੇਲ-ਜੋਲ ਅਤੇ ਭਿੰਨ-ਭਿੰਨ ਸਭਿਆਚਾਰਾਂ ਦੇ ਰਿਵਾਜਾਂ ਨੂੰ ਜਾਣਨਾ ਚੰਗਾ ਲਗਦਾ ਹੈ। ਉਹ ਗੈਰ ਨਿਰਣਾਇਕ ਰਵੱਈਆ, ਹਮਦਰਦੀ ‘ਤੇ ਵਿਸ਼ਵਾਸ ਕਰਦੀ ਹੈ ਅਤੇ ਹਮੇਸ਼ਾ ਨਵੀਂ ਸਿਖਿਆ ਅਤੇ ਨਵੇਂ ਵਿਚਾਰਾਂ ਤੋਂ ਹੈਰਾਨ ਹੋਣ ਲਈ ਤਿਆਰ ਰਹਿੰਦੀ ਹੈ।
ਸੋਰੂਸ਼ ਇੱਕ ਸਾਲ ਤੋਂ ਵੀ ਘੱਟ ਸਮਾਂ ਪਹਿਲਾਂਕੈਨੇਡਾ ਵਿੱਚ ਇੱਕ ਫ਼ੈਮਿਲੀ ਡਾਕਟਰ ਬਨਣ ਦੇ ਸੂਪਣੇ ਨੂੰ ਪੂਰਾ ਕਰਨ ਲਈ ਵੈਨਕੂਵਰ ਆਇਆ ਸੀ। ਉਹ ਗੇਮਿੰਗ ਤੋਂ ਲੈਕੇ ਖੇਡਾਂ, ਇੱਥੋਂ ਤੱਕ ਕਿ ਰਾਜਨੀਤੀ ਵੀ, ਤਕਰੀਬਨ ਹਰ ਚੀਜ ਬਾਰੇ ਜਾਣਨਾ ਪਸੰਦ ਕਰਦਾ ਹੈ। ਉਸਨੂੰ ਗੁੰਝਲਦਾਰਮੁੱਦਿਆਂ ਦੇ ਮੂਲ ਕਾਰਨਾਂ ਨੂੰ ਲੱਭਣ ਦਾ ਜਨੂੰਨ ਹੈ, ਅਤੇ ਇਸ ਜਨੂੰਨ ਨਾਲ, ਉਹ ਜਿਸ ਸਮਾਜ ਵਿੱਚ ਰਹਿੰਦਾ ਹੈ ਉਸਦੀ ਜ਼ਿੰਦਗੀ ਨੂੰ ਆਪਣੇ ਅਤੇ ਆਉਣਵਾਲੀਆਂ ਪੀੜ੍ਹੀਆਂ ਲਈ ਬਿਹਤਰ ਬਣਾਉਣਾ ਚਾਹੁੰਦਾ ਹੈ।
ਟੇਡ ਕੈਨੇਡਾ ਵਿੱਚ ਨਵਾਂ ਹੈ, ਅਤੇ ਉਹ ਵਲੰਟੀਅਰ ਦੇ ਤੋਰ ਤੇ 2021 ਵਿੱਚ ‘ਆਪ੍ਸ਼ਨਜ਼’ ਨਾਲ ਜੁੜਿਆ ਸੀ। ਉਸਨੂੰ ਲੋਕਾਂ ਨੂੰ ਦੋਸਤ ਬਣਾਉਣਾ ਅਤੇ ਉਨ੍ਹਾਂ ਤੋਂ ਹੋਰ ਸਿੱਖਣਾਚੰਗਾ ਲਗਦਾ ਹੈ। ਉਸਨੂੰ ਪੜ੍ਹਨਾ, ਖਾਣਾ ਬਣਾਉਣਾ, ਅਤੇ ਆਪਣੇ ਪਰਿਵਾਰ ਨਾਲ ਚੰਗਾਸਮਾਂ ਬਿਤਾਉਣਾ ਪਸੰਦ ਹੈ।
ਇਹ ਪ੍ਰੋਜੇਕਟ IRCC ਅਤੇ ਕਮਿਊਨਿਟੀ ਫਾਉਂਡੇਸ਼ਨ ਦੀ ਮਾਲੀ ਮਦਦ ਨਾਲ ਮੁਮਕਿਨ ਹੋ ਪਾਇਆ ਹੈ,ਜਿਨ੍ਹਾਂ ਦੇ ਅਸੀਂ ਬਹੁਤ ਧੰਨਵਾਦੀ ਹਾਂ। ਅਸੀਂ ਓਨ੍ਹਾਂ ਸਾਰੇ ਲੋਕਾਂ ਦੇ ਧੰਨਵਾਦੀ ਹਾਂ ਜਿਨ੍ਹਾਂਨੇ ਇਸ ਪ੍ਰੋਜੇਕਟ ਲਈ ਅਪਣਾ ਯੋਗਦਾਨ ਦਿੱਤਾ। ਅਸੀਂ ਕੈਨੇਡਾ ਵਿੱਚ ਆਏ ਨਵੇਂ ਲੋਕਾਂ ਦੇ ਯੋਗਦਾਨ ਦੀਕਦਰ ਕਰਦੇ ਹਾਂ, ਜਿਨ੍ਹਾਂ ਨੇ ਫੋਕਸਡ ਗਰੁੱਪ ਇੰਟਰਵਿਊ ਵਿੱਚ ਹਿੱਸਾ ਲਿੱਆ ਅਤੇ ਆਪਣੀ ਕਹਾਣੀ ਹੋਰਾਂਨਾਲ ਸਾਂਝੀ ਕੀਤੀ।
ਉਹਨਾਂ ਕਾਂਉਸਲਰਾਂ ਦਾ ਧੰਨਵਾਦਜਿਨ੍ਹਾਂ ਨੇ ਨਸਲਵਾਦ ‘ਤੇ ਚਰਚਾ ਕਰਨ ਲਈ ਭਾਈਚਾਰਿਆਂ ਲਈ ਆਨਲਾਈਨ ਵਰਕਸ਼ਾਪਾਂ ਦੀਮੇਜ਼ਬਾਨੀ ਕੀਤੀ: ਮੈਰੀ ਕਾਮ, ਡਾਇਨਾ ਫ੍ਰੈਂਕੋ ਯਾਮਿਨ, ਅਫਸੋਨ ਗੋਲਚਿਨ, ਔਲਾ ਅਬੂ ਗ੍ਰ੍ਬਿਏਹ, ਅਤੇ ਸਾਇਰਾ ਹੇਅਰ। ਅਸੀਂ ਪ੍ਰਿਸਿਲਾ ਓਮੁਲੋ ਅਤੇ ਮਿਨੇਲ ਮਹਤਾਨੀ ਦਾ ਵੀ ਧੰਨਵਾਦ ਕਰਨਾ ਚਾਹਾਂਗੇ ਜੋ ਮਹਿਮਾਨ ਬੁਲਾਰੇ ਵਜੋਂ ਗੱਲਬਾਤਵਿੱਚ ਸ਼ਾਮਲ ਹੋਏ ਅਤੇ ਸਾਡੇ ਗਿਆਨ ਦੀਆਂ ਸੀਮਾਂਵਾਂ ਨੂੰ ਵਿਸ਼ਾਲ ਕਰਨ ਵਿੱਚ ਸਾਡੀ ਮਦਦ ਕੀਤੀ।ਅਸੀਂ ਸਰੀ ਆਰਸੀਐਮਪੀ ਡਾਇਵਰਸਿਟੀਅਤੇ ਇੰਡੀਜਿਨ੍ਸ ਪੀਪਲਜ਼ ਯੂਨਿਟ ਦੇਸ਼ਾਨਦਾਰ ਸਮਰਥਨ ਨੂੰ ਦਿਲੋਂ ਮੰਨਦੇ ਹਾਂ, ਦੋਵੇਂ,ਸਾਡੇ ਕਮਿਊਨਿਟੀ ਚੈਂਪੀਅਨਜ਼ ਲਈ ਸ਼ਾਨਦਾਰ "ਟ੍ਰੇਨ ਦੀ ਟਰੇਨਰ" ਵਰਕਸ਼ਾਪ ਦੀ ਅਗਵਾਈ ਲਈਅਤੇ ਸਾਡੀ ਰਿਪੋਰਟ ਰੇਸਿਜ਼ਮ ਵਰਕਸ਼ਾਪਾਂ ਲਈ ਉਹਨਾਂ ਦੇ ਪੂਰੇ ਸਮਰਥਨ ਲਈ।
ਅੰਤ ਵਿੱਚ, ਅਸੀਂ ਆਪਣੇ ਕਮਿਊਨਿਟੀ ਭਾਈਵਾਲਾਂ ਅਤੇ ਆਪ੍ਸ਼ਨਜ਼ ਕਮਿਊਨਿਟੀ ਸਰਵਿਸਿਜ਼ ਦੇ ਸਟਾਫ ਦਾ ਧੰਨਵਾਦ ਕਰਨਾ ਚਾਹਾਂਗੇ, ਜਿਨ੍ਹਾਂ ਨੇ ਸਰੋਤਾਂ ਦੇ ਵਿਕਾਸ ਲਈ ਅਨਮੋਲ ਫੀਡਬੈਕ ਪ੍ਰਦਾਨਕੀਤੀ ਅਤੇ ਨਸਲਵਾਦ ਪ੍ਰਤੀਜਾਗਰੂਕਤਾ ਵਧਾਉਣ ਲਈ ਭਾਈਚਾਰੇ ਦੇ ਮੈਂਬਰਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਤੱਕ ਪਹੁੰਚਣ ਵਿੱਚ ਸਾਡਾਸਮਰਥਨ ਕੀਤਾ।
ਅਸੀਂ ਇਸ ਵੈੱਬਸਾਈਟ ਬਾਰੇਤੁਹਾਡੀ ਫੀਡਬੈਕ, ਟਿੱਪਣੀਆਂ ਅਤੇ ਸਵਾਲਾਂ ਦਾ ਸੁਆਗਤ ਕਰਦੇ ਹਾਂ ਅਤੇ ਸ਼ਲਾਘਾ ਕਰਦੇ ਹਾਂ।